Man set a target of planting one billion trees through NGO: ਸੰਗਰੂਰ ਦੇ ਪਿੰਡ ਕੋਲਸੇੜੀ ਵਿੱਚ ਗੁਰਸਿਮਰਨ ਸਿੰਘ ਵੱਲੋਂ ਇੱਕ ਨਿੱਜੀ NGO ਰਾਹੀਂ ਹੁਣ ਤੱਕ ਲੱਖਾਂ ਰਵਾਇਤੀ ਰੁੱਖ ਅਤੇ ਝਿੜੀਆਂ (ਮਿੰਨੀ ਜੰਗਲ) ਲਗਾ ਚੁੱਕੇ ਹਨ। ਗੁਰਸਿਮਰਨ ਨੇ ਟਿਸ਼ੂ ਕਲਚਰ ਦੇ ਵਿੱਚ ਡਿਪਲੋਮਾ ਕੀਤਾ ਹੈ। ਜਿਸ ਤਹਿਤ ਉਹਨਾਂ ਨੂੰ ਨਰਸਰੀ ਦੇ ਵਿੱਚ ਪੌਦੇ ਕਿਸ ਤਰਾਂ ਤਿਆਰ ਕੀਤੇ ਜਾਂਦੇ ਹਨ, ਇਸ ਬਾਰੇ ਪੂਰੀ ਜਾਣਕਾਰੀ ਹੈ।
ਪਹਿਲਾਂ ਉਹ ਕਿਸੇ ਵੀ ਪਿੰਡ ਦੇ ਵਿੱਚ ਖਾਲੀ ਪਈ ਜਗ੍ਹਾ ਨੂੰ ਵੇਖਦੇ ਹਨ। ਪੰਚਾਇਤ ਤੋਂ ਉਸਦੀ ਪਰਮਿਸ਼ਨ ਮਿਲਦੀ ਹੈ। ਫਿਰ ਉਸਦਾ ਸਾਫ ਸਫਈਆ ਕਰਕੇ ਉੱਥੇ ਰਵਾਇਤੀ ਰੁੱਖਾਂ ਦਾ ਜੰਗਲ ਲਗਾਇਆ ਜਾਂਦਾ ਹੈ। ਉਹ ਦੱਸਦੇ ਹਨ ਕਿ ਉਨਾਂ ਨੇ ਦੋ ਸਾਲ ਪਹਿਲਾਂ ਸੰਗਰੂਰ ਦੇ ਪਿੰਡ ਕੌਲਸੇੜੀ ਦੇ ਚੇਤਨ ਸਿੰਘ ਦੀ ਨਿੱਜੀ ਚਾਰ ਏਕੜ ਜਮੀਨ ਦੇ ਵਿੱਚ ਰਵਾਇਤੀ ਰੁੱਖਾਂ ਦਾ ਮਿਨੀ ਜੰਗਲ ਲਗਾਇਆ ਸੀ। ਜੋ ਹੁਣ ਬਿਲਕੁਲ ਤਿਆਰ ਹੋ ਚੁੱਕਾ ਹੈ। ਇਸ ਜੰਗਲ ਨੂੰ ਗੁਰਸਿਮਰਨ ਵੱਲੋਂ ਤਿਆਰ ਕੀਤਾ ਗਿਆ। ਇਸ ਦੇ ਵਿੱਚ ਚਾਰ ਏਕੜ ਦੇ ਸੈਂਟਰ ਦੇ ਵਿੱਚ ਪੰਛੀਆਂ ਦੇ ਲਈ ਪਾਣੀ ਦਾ ਤਲਾਬ ਬਣਾਇਆ ਗਿਆ ਹੈ।
ਸੈਰ ਕਰਨ ਦੇ ਲਈ ਪੂਰੇ ਚਾਰ ਏਕੜ ਦੇ ਉੱਪਰੋਂ ਦੀ ਪਗਡੰਡੀ ਘੁੰਮਦੀ ਹੈ। ਜਿਸਦੇ ਦੋਨਾਂ ਪਾਸਿਆਂ ਤੇ ਬਲੋਕ ਬਣਾ ਕੇ ਰਵਾਇਤੀ ਰੁੱਖ ਲਗਾਏ ਗਏ ਹਨ। ਇਸ ਜੰਗਲ ਦੇ ਵਿੱਚ ਨੇੜੇ ਦੇ ਦੋ ਪਿੰਡਾਂ ਦੇ ਕਰੀਬ ਔਰਤਾਂ ਅਤੇ ਬੱਚੇ ਸੈਰ ਕਰਨ ਆਉਂਦੇ ਹਨ। ਜਿਨ੍ਹਾਂ ਦੇ ਲਈ ਵੱਖਰਾ ਵੱਖਰਾ ਸਮਾਂ ਵੀ ਰੱਖਿਆ ਗਿਆ ਹੈ। ਉਨਾਂ ਦਾ ਕਹਿਣਾ ਹੈ ਕਿ ਜਿਵੇਂ ਜੰਡਂ, ਰਹੂੜਾ ਕਿੱਕਰ,ਫਲਾਹੀ, ਫਰਮਾਹ,ਕਮੁੱਠਾ ,ਚਮਰੋੜ, ਢੱਕ ਉਹ ਰਵਾਇਤੀ ਰੁੱਖ ਹਨ। ਜੋ ਇਸ ਸਮੇਂ ਅਲੂਪਤ ਹੋਣ ਦੇ ਕੰਡੇ ਤੇ ਹਨ।
ਉਹ ਕਹਿੰਦੇ ਹਨ ਕਿ ਇਹਨਾਂ ਰੁੱਖਾਂ ਦਾ ਸਾਡੇ ਲਈ ਖਾਸ ਮਹੱਤਵ ਵੀ ਹੈ ਕਿਉਂਕਿ ਬਹੁਤ ਸਾਰੇ ਰੁੱਖਾਂ ਦੇ ਨਾਮ ਸਾਡੇ ਗੁਰਦੁਆਰਿਆਂ ਦੇ ਨਾਮ ਦੇ ਨਾਲ ਅਤੇ ਪਿੰਡਾਂ ਦੇ ਨਾਮ ਦੇ ਨਾਲ ਵੀ ਜੁੜੇ ਹਨ। ਇਸ ਕੰਮ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਵੀ ਜਗ੍ਹਾ ਤੇ ਜੰਗਲ ਦੀ ਸ਼ੁਰੂਆਤ ਤੋਂ ਪਹਿਲਾਂ ਉਹ ਇਸ ਨੂੰ ਮਨਰੇਗਾ ਦੇ ਅੰਡਰ ਪਾਸ ਕਰਵਾਉਂਦੇ ਹਨ। ਜਿਸ ਦੇ ਤਹਿਤ ਉਹ ਕਹਿੰਦੇ ਹਨ ਕਿ ਉਥੋਂ ਦੀਆਂ ਮਹਿਲਾਵਾਂ ਨੂੰ ਇਸ ਦੇ ਵਿੱਚ ਰੁਜ਼ਗਾਰ ਮਿਲਦਾ ਹੈ।
ਰਵਾਇਤੀ ਰੁੱਖਾਂ ਨੂੰ ਤਿਆਰ ਕਰਨ ਦੇ ਲਈ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਵੀ ਨਰਸਰੀ ਤਿਆਰ ਕੀਤੀ ਹੋਈ ਹੈ। ਜਿੱਥੇ ਔਰਤਾਂ ਨੂੰ ਕੰਮ ਮਿਲ ਰਿਹਾ ਹੈ। ਉਹਨਾਂ ਵੱਲੋਂ ਰਵਾਇਤੀ ਰੁੱਖ ਤਿਆਰ ਕੀਤੇ ਜਾਂਦੇ ਹਨ। ਉਨਾਂ ਦੀ ਸੰਸਥਾ ਦਾ ਮੁੱਖ ਟੀਚਾ ਇੱਕ ਬਿਲੀਅਨ ਰੁੱਖ ਲਗਾਉਣ ਦਾ ਹੈ। ਉਹ ਦੱਸਦੇ ਹਨ ਕਿ ਉਹ ਰੋੜਾਂ ਦੇ ਕਿਨਾਰਿਆਂ ਤੇ ਬੂਟੇ ਨਹੀਂ ਲਗਾਉਂਦੇ। ਕਿਉਂਕਿ ਉੱਥੇ ਬੂਟੇ ਜਿਆਦਾ ਨਹੀਂ ਫਲ ਫੁੱਲ ਪਾਉਂਦੇ , 40 ਸਾਲ ਪਹਿਲਾਂ ਕਹਿੰਦੇ ਹਨ ਕਿ ਸਾਡੇ ਖੇਤਾਂ ਦੇ ਨਾਮ ਵੀ ਇਹਨਾਂ ਰਵਾਇਤੀ ਰੁੱਖਾਂ ਤੇ ਸਨ। ਕਿ ਜਿਸ ਤਰ੍ਹਾਂ ਜੰਡ ਵਾਲਾ ਖੇਤ ਫਲਾਹੀ ਵਾਲਾ ਖੇਤ ਟਾਹਲੀ ਵਾਲਾ ਖੇਤ, ਇਸ ਚੀਜ਼ ਨੂੰ ਲੈ ਕੇ ਕਾਫੀ ਦੂਰੋਂ ਲੋਕ ਉਹਨਾਂ ਤੋਂ ਇਹਨਾਂ ਰਵਾਇਤੀ ਰੁੱਖਾਂ ਨੂੰ ਲੈ ਕੇ ਵੀ ਜਾਂਦੇ ਹਨ।
ਇਹ ਵੀ ਪੜ੍ਹੋ: ਹਾਲੇ 10 ਦਿਨ ਹੋਏ ਸੀ ਵਿਆਹ ਨੂੰ, ਅੱਜ ਨੌਜਵਾਨ ਦੀ ਹੋਈ ਮੌਤ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦੁੱਖ
ਹਰਵਿੰਦਰ ਸਿੰਘ ਪਿੰਡ ਕੌਲ ਸੇੜੀ ਦੇ ਵਿੱਚ ਲਗਾਏ ਜੰਗਲ ਦੀ ਸਾਂਭ ਸੰਭਾਲ ਕਰਦੇ, ਉਹ ਦੱਸਦੇ ਹਨ ਕਿ ਚੇਤਨ ਸਿੰਘ ਜੋ ਕਿ ਪੇਸ਼ੇ ਵਜੋਂ ਬਿਜਨਸਮੈਨ ਹਨ। ਆਪਣੀ ਜਮੀਨ ਤੇ ਇਹ ਜੰਗਲ ਤਿਆਰ ਕੀਤਾ ਹੈ। ਜਿਸ ਨੂੰ ਕਿ ਸੈਰ ਕਰਨ ਦੇ ਲਈ ਲੋਕਾਂ ਦੇ ਸਪੁਰਦ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਰਵਾਇਤੀ ਰੁੱਖ ਲਗਾਉਣ ਤੋਂ ਬਾਅਦ ਸੈਂਕੜੇ ਪੰਛੀਆਂ ਦੀ ਆਮਦ ਹੋਈ ਹੈ।
ਕਬਜ਼ ਹੋਣ ‘ਤੇ ਕੇਲਾ ਖਾਣਾ ਚਾਹੀਦਾ ਹੈ ਜਾਂ ਨਹੀਂ? ਜਾਣੋ ਸਹੀ ਜਵਾਬ
ਵਾਤਾਵਰਨ ਦੇ ਵਿੱਚ ਵੀ ਕਾਫੀ ਬਦਲਾਅ ਦੇਖਣ ਨੂੰ ਮਿਲੇ ਹਨ। ਉਸ ਉਸਦੇ ਨਾਲ ਹੀ ਨਰਿੰਦਰ ਸਿੰਘ ਜੋ ਕਿ ਮਨਰੇਗਾ ਇੰਚਾਰਜ ਹਨ। ਦੱਸਦੇ ਹਨ ਕਿ ਇੱਥੇ 50 ਦੇ ਕਰੀਬ ਮਨਰੇਗਾ ਔਰਤਾਂ ਨੂੰ ਕੰਮ ਮਿਲਿਆ ਹੈ। ਜੋ ਕਿ ਰੋਜ਼ਾਨਾ ਇਸ ਜੰਗਲ ਦੀ ਸਾਫ ਸਫਾਈ ਕਰਦੀਆਂ ਹਨ ਇਸ ਜੰਗਲ ਦੇ ਪਿੱਛੇ ਵੱਡਾ ਯੋਗਦਾਨ ਉਹ ਗੁਰਸਿਮਰਨ ਸਿੰਘ ਦਾ ਮੰਨਦੇ ਹਨ ਜਿਨ੍ਹ ਨੇ ਇਸਨੂੰ ਤਿਆਰ ਕੀਤਾ।