ਸਬੰਧਤ ਖ਼ਬਰਾਂ
ਪਹਾੜਾਂ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਵਾਰ ਫੇਰ ਘੱਗਰ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਤਕਰੀਬਨ 8 ਫੁੱਟ ਪਾਣੀ ਦਾ ਪੱਧਰ ਵਧਿਆ ਹੈ।
ਇਹ ਵੀ ਪੜ੍ਹੋ:
ਟੁੱਟੀਆਂ ਸੜਕਾਂ ਦੇ ਮਾਮਲੇ ’ਚ ਹੋਈ ਸੁਣਵਾਈ… ਮਾਮਲਾ ਸੁਰਖੀਆਂ ’ਚ ਆਉਣ ਤੋਂ ਬਾਅਦ ਜਾਗਿਆ ਪ੍ਰਸ਼ਾਸ਼ਨ
ਜਲ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਪਾਣੀ ਦਾ ਪੱਧਰ 726 ਫੁੱਟ ’ਤੇ ਸੀ, ਜੋ ਹੁਣ ਵੱਧ ਕੇ 734 ’ਤੇ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਖਤਰੇ ਦਾ ਲੈਵਲ 747 ਫੁੱਟ ’ਤੇ ਹੈ, ਪਿਛਲੇ ਕੁਝ ਦਿਨਾਂ ਦੌਰਾਨ ਪਾਣੀ ਦਾ ਪੱਧਰ ਘੱਟ ਸੀ ਪਰ ਬੀਤੇ 24 ਘੰਟਿਆਂ ਦੌਰਾਨ ਲਗਾਤਾਰ ਵੱਧ ਰਿਹਾ ਹੈ।
ਇਨ੍ਹਾਂ ਲੋਕਾਂ ਲਈ ਵਰਦਾਨ ਹੈ ਨਿੰਬੂ ਪਾਣੀ, ਖਾਲੀ ਪੇਟ ਪੀਣ ਨਾਲ ਹੋਵੇਗਾ ਫਾਇਦਾ
ਦੱਸਣਯੋਗ ਹੈ ਕਿ ਪਿਛਲੇ ਸਾਲ ਪਟਿਆਲਾ ਦੇ ਨਾਲ ਲੱਗਦੇ ਮੂਨਕ ਅਤੇ ਖਨੌਰੀ ਦੇ ਇਲਾਕੇ ’ਤੇ ਘੱਗਰ ਨੇ ਭਾਰੀ ਤਬਾਹੀ ਮਚਾਈ ਸੀ। ਘੱਗਰ ਨੇ ਤਕਰੀਬਨ 15 ਪਿੰਡ ਪਾਣੀ ’ਚ ਡੁਬੋ ਦਿੱਤੇ ਸਨ ਅਤੇ ਲਗਭਗ 20 ਦਿਨਾਂ ਤੱਕ ਪਾਣੀ ਦਾ ਲੈਵਲ ਘੱਟ ਨਹੀਂ ਹੋਇਆ ਸੀ। ਇਸ ਵਾਰ ਵੀ ਅਜਿਹੇ ਹਾਲਾਤ ਨਾ ਬਣਨ, ਜਿਸ ਨੂੰ ਲੈਕੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਉੱਧਰ ਡਰੇਨੇਜ਼ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਲੋਕਾਂ ਨੂੰ ਸਮੇਂ ਸਮੇਂ ’ਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
- First Published :