Explore

Search

October 7, 2024 2:10 am

ਲੇਟੈਸਟ ਨਿਊਜ਼

Punjab daughter earned a reputation in Canada will serve as a jail superintendent hdb – News18 ਪੰਜਾਬੀ

ਪੰਜਾਬ ਦੀ ਧੀ ਨੇ ‘ਕੈਨੇਡਾ ‘ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਤਵੀਰ ਕੌਰ ਕੈਨੇਡਾ ਦੇ ਬਰੈਂਪਟਨ ‘ਚ ਜੇਲ੍ਹ ਸੁਪਰਡੈਂਟ ਚੁਣੀ ਗਈ ਹੈ। ਸਤਵੀਰ ਕੌਰ ਸੰਗਰੂਰ ਦੇ ਪਿੰਡ ਬਡਰੁੱਖਾਂ ਦੀ ਦੋਹਤੀ ਹੈ। ਉਹ 2018 ‘ਚ ਸਟੱਡੀ ਬੇਸ ‘ਤੇ ਕੈਨੇਡਾ ਗਈ ਸੀ। ਪੜਾਈ ਉਪਰੰਤ ਉਸਨੂੰ ਸਰਕਾਰੀ ਬੱਸ ਡਰਾਈਵਰ ਦੀ ਨੌਕਰੀ ਮਿਲ ਗਈ।

ਇਹ ਵੀ ਪੜ੍ਹੋ:
ਪਰਸ ਖੋਹ ਭੱਜ ਰਹੇ ਸੀ ਸਨੈਚਰ,ਪਿੱਛਾ ਕਰਕੇ ਕੀਤੇ ਕਾਬੂ… ਵੇਖੋ, ਲੋਕਾਂ ਨੇ ਕੀ ਬਣਾਇਆ ਹਾਲ

ਇਸ਼ਤਿਹਾਰਬਾਜ਼ੀ

ਲੜਕੀ ਦੇ ਮਾਮੇ ਨੇ ਦੱਸਿਆ ਕਿ ਜਦੋਂ ਸਾਡੀ ਭਾਣਜੀ ਸਾਨੂੰ ਵੀਡੀਓ ਭੇਜਦੀ ਤਾਂ ਅਸੀਂ ਉਸਨੂੰ ਬੱਸ ਚਲਾਉਂਦੀ ਦੇਖਕੇ ਹੈਰਾਨ ਹੋ ਜਾਂਦੇ ਕਿ ਇਹਨੀ ਵੱਡੀ ਬੱਸ ਸਾਡੀ ਲੜਕੀ ਚਲਾ ਰਹੀ ਹੈ। ਉਹਨਾਂ ਦੱਸਿਆ ਸਤਵੀਰ ਕੌਰ ਪੜਾਈ ਵਿਚ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਸੀ। ਉਸਨੇ ਡਾਕਟਰੀ ਦੀ ਪੜਾਈ ਵੀ ਕੀਤੀ ਸੀ। ਲੜਕੀ ਦੇ ਪਿਤਾ ਜੋ ਕਿ ਆਪ ਵੀ ਪੁਲੀਸ ਦੇ ਜੇਲ੍ਹ ਵਿਭਾਗ ਵਿਚ ਸੇਵਾਵਾਂ ਨਿਭਾ ਚੁੱਕੇ ਨੇ ਦੱਸਿਆ ਕਿ ਉਹ 3 ਧੀਆਂ ਅਤੇ ਇਕ ਪੁੱਤ ਦਾ ਪਿਤਾ ਹੈ। ਪਰੰਤੂ ਉਸਨੂੰ ਜੋ ਮਾਣ ਉਸਦੀ ਧੀ ਨੇ ਦਿੱਤਾ ਹੈ ਸ਼ਾਇਦ ਹੀ ਉਸਦਾ ਪੁੱਤ ਦੇ ਸਕੇ।

ਇਸ਼ਤਿਹਾਰਬਾਜ਼ੀ

ਉਸਨੇ ਕਿਹਾ ਕਿ ਸਾਨੂੰ ਧੀਆਂ ਦੇ ਪੈਦਾ ਹੋਣ ਤੇ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਉਸਨੇ ਦੱਸਿਆ ਉਹ ਆਪਣੇ ਆਪ ਨੂੰ ਭਾਗੀਸ਼ਾਲੀ ਸਮਝਦਾ ਹੈ ਕਿ ਉਸਦੀ ਧੀ ਨੇ ਆਪਣੀ ਮਿਹਨਤ ਨਾਲ ਜਿੱਥੇ ਮੈਨੂੰ 10 ਲੱਖ ਦੀ ਗੱਡੀ ਲੈ ਕੇ ਦਿੱਤੀ ਅਤੇ ਆਪਣੇ ਲਈ ਵੀ 43 ਲੱਖ ਰੁਪਏ ਦੀ ਕਾਰ ਖਰੀਦੀ।

ਉਸਦੀ ਲੜਕੀ ਜਦੋਂ ਸਰਕਾਰੀ ਬੱਸ ਚਲਾਉਂਦੀ ਸੀ ਤਾਂ ਉਸਨੂੰ ਪੁਲੀਸ ਵਿਚ ਜੇਲ੍ਹ ਵਿਭਾਗ ਦੀ ਨੌਕਰੀ ਕੈਨੇਡਾ ਦੇ ਵਿੱਨੀਪੈੱਗ ਦੇ ਸਮੁੰਦਰ ਵਿਚ ਮਿਲ ਗਈ ਸੀ ਪਰੰਤੂ ਉਸਦਾ ਇਹ ਨੌਕਰੀ ਕਰਨ ਲਈ ਦਿਲ ਨਹੀਂ ਮੰਨਿਆ। 3 ਮਹੀਨਿਆਂ ਬਾਅਦ ਫਿਰ ਉਸਨੂੰ ਇਹ ਨੌਕਰੀ ਪ੍ਰਾਪਤ ਹੋਈ ਅਤੇ ਉਸਨੇ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਇਸ ਨੌਕਰੀ ਨੂੰ ਪ੍ਰਾਪਤ ਕੀਤਾ।

ਇਸ਼ਤਿਹਾਰਬਾਜ਼ੀ
  • First Published :

Source link

Leave a Comment

ਇਸ਼ਤਿਹਾਰ
ਲਾਈਵ ਕ੍ਰਿਕਟ
Infoverse Academy