ਸਬੰਧਤ ਖ਼ਬਰਾਂ
Open well causing major accidents: ਸੰਗਰੂਰ ਦੇ ਦਿੜਬਾ ਦੇ ਪਾਰਸ ਇਨਕਲੇਵ ਕਲੋਨੀ ਦੇ ਨੇੜੇ ਕਰੀਬ 100 ਸਾਲ ਪੁਰਾਣਾ ਖੂਹ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜਿਸ ਨੂੰ ਲੈ ਕੇ ਇਲਾਕੇ ਦੇ ਲੋਕ ਚਿੰਤਤ ਹਨ। ਉਹਨਾਂ ਨੇ ਕਿਹਾ ਕਿ ਕਲੋਨੀ ਦੇ ਕੋਲ ਖਾਲ੍ਹੀ ਜਗ੍ਹਾ ਦੇ ਵਿੱਚ ਇੱਕ ਖੂਹ ਬਿਨਾਂ ਕਿਸੇ ਚਾਰ ਦਿਵਾਰੀ ਤੋਂ ਹੈ। ਉਹਨਾਂ ਨੂੰ ਡਰ ਹੈ ਕਿ ਕੋਈ ਵੱਡਾ ਹਾਦਸਾ ਨਾ ਹੋ ਜਾਵੇ। ਕਈ ਵਾਰ ਪ੍ਰਸ਼ਾਸਨ ਨੂੰ ਉਹ ਲਿਖ ਕੇ ਦੇ ਚੁੱਕੇ ਹਨ, ਪਰ ਹਾਲੇ ਤੱਕ ਇਸ ਨੂੰ ਢੱਕਣ ਦਾ ਪ੍ਰਬੰਧ ਨਹੀਂ ਕੀਤਾ ਗਿਆ।
ਇਸਦੇ ਚਾਰੇ ਪਾਸੇ ਘਾਹ ਉੱਗਿਆ ਹੋਇਆ ਹੈ, ਜਿਸਦੇ ਚੱਲਦੇ ਦੂਰੋਂ ਖੂਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਅਕਸਰ ਘੁੰਮਦੇ-ਫਿਰਦੇ ਜਾਨਵਰ ਇਸ ਦੇ ਵਿੱਚ ਡਿੱਗ ਜਾਂਦੇ ਹਨ। ਲੋਕਾਂ ਨੇ ਚਿੰਤਾ ਜਤਾਈ ਹੈ ਕਿ ਜੇਕਰ ਖੇਡਦੇ ਸਮੇਂ ਜਾਣੇ-ਅਣਜਾਣੇ ਦੇ ਵਿੱਚ ਕੋਈ ਬੱਚਾ ਜਾਂ ਫਿਰ ਕੋਈ ਹੋਰ ਵੱਡਾ ਜਾਨਵਰ ਇੱਧਰ ਆ ਗਿਆ ਤਾਂ ਵੱਡਾ ਹਾਦਸਾ ਹੋ ਸਕਦਾ ਹੈ।
ਇਹ ਵੀ ਪੜ੍ਹੋ: 300 ਰੁਪਏ ਕਿੱਲੋ ਅਦਰਕ ਤੇ 200 ਰੁਪਏ ਕਿੱਲੋ ਮਿਲ ਰਹੇ ਮਟਰ, ਅਸਮਾਨ ਛੂਹ ਰਹੀਆਂ ਸਬਜ਼ੀਆਂ ਦੀਆਂ ਕੀਮਤਾਂ
ਦੂਜੇ ਪਾਸੇ ਦਿੜਬਾ ਨਗਰ ਪੰਚਾਇਤ ਦੇ ਈਓ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ। ਉਹ ਜਲਦ ਹੀ ਇਸ ਨੂੰ ਲੋਹੇ ਦਾ ਜਾਲ ਲਾ ਕੇ ਉਪਰੋਂ ਢੱਕ ਦੇਣਗੇ ਤਾਂ ਜੋ ਕੋਈ ਹਾਦਸਾ ਨਾ ਹੋਵੇ। ਫਿਲਹਾਲ ਉਸ ਤੋਂ ਪਹਿਲਾਂ ਉਹ ਇਸ ਦੇ ਆਲੇ ਦੁਆਲੇ ਤਾਰ ਲਗਾਉਣਗੇ ਤਾਂ ਜੋ ਇਸ ਖੂਹ ਦੇ ਨੇੜੇ ਕੋਈ ਨਾ ਜਾ ਸਕੇ। ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਪਹਿਲਾਂ ਨਹੀਂ ਸੀ।
ਐਪਲ ਦੇ ਨਵੇਂ iPhone 16 ਦੇ ਆਉਂਦੇ ਹੀ ਬੰਦ ਹੋਏ ਇਹ 3 ਫੋਨ
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :