ਸਬੰਧਤ ਖ਼ਬਰਾਂ
ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਦੇਰ ਰਾਤ ਸੰਗਰੂਰ ਗਰਗ ਪੈਟਰੋਲ ਪੰਪ ਦਾ ਸਾਹਮਣੇ ਆਇਆ, ਜਿੱਥੇ ਇੱਕ ਕਾਰ ਨੂੰ ਪੈਟਰੋਲ ਪੰਪ ਉੱਤੇ ਰੋਕਿਆ ਜਾਂਦਾ ਹੈ ਤੇ 2100 ਦਾ ਤੇਲ ਪਵਾ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਥੇ ਲੱਗੇ ਸੀਸੀ ਟੀਵੀ ਕੈਮਰਿਆਂ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ। ਜਦੋਂ ਪੈਟਰੋਲ ਪੰਪ ਉੱਤੇ ਕੰਮ ਕਰਦੇ ਵਿਅਕਤੀ ਨੇ ਕਾਰ ਦੇ ਵਿੱਚ ਤੇਲ ਪਾਇਆ ਤਾਂ ਜਿਉਂ ਹੀ ਨਿਊਜਲ ਰੱਖਣ ਗਿਆ ਤਾਂ ਕਾਰ ਫਰਾਰ ਹੋ ਗਏ।
ਪੰਪ ਦੇ ਕਰਿੰਦੇ ਦੇ ਦੱਸਣ ਅਨੁਸਾਰ ਉਸ ਲੁਟੇਰੇ ਗੱਡੇ ਉੱਤੇ ਆਏ ਤੇ ਤੇਲ ਪਵਾ ਕੇ ਉਥੇ ਫਰਾਰ ਹੋ ਗਏ। ਜਦੋਂ ਪੈਟਰੋਲ ਪੰਪ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਹੁਣ ਤਾਂ ਪੰਜਾਬ ਦਾ ਰੱਬ ਹੀ ਰਾਖਾ ਕਿਉਂਕਿ ਦੋ ਸਾਲਾਂ ਦੇ ਵਿੱਚ ਇਹ ਪੰਜਵੀਂ ਵਾਰਦਾਤ ਹੈ। ਸਾਡੇ ਪੈਟਰੋਲ ਪੰਪ ਉੱਤੇ ਪਰ ਹਾਲੇ ਤੱਕ ਕਿਸੇ ਵੀ ਵਾਰਦਾਤ ਦੇ ਆਰੋਪੀ ਨੂੰ ਗ੍ਰਿਫਤਾਰ ਤੱਕ ਨਹੀਂ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਇੱਕ ਵਾਰ ਮੇਰੇ ਲੜਕੇ ਕੋਲੋਂ ਇਕ ਲੱਖ 43 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ ਪਰ ਪੁਲਿਸ ਨੇ ਨਾ ਕੋਈ ਆਰੋਪੀ ਫੜਿਆ ਨਾ ਹੀ ਸਾਡੇ ਪੈਸੇ ਵਾਪਸ ਕਰਾਏ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :