ਸਬੰਧਤ ਖ਼ਬਰਾਂ
ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਪਰਿਵਾਰ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ, ਦੱਸ ਦਈਏ ਕਿ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਸਾਡੇ ਪਿਤਾ ਜਿਨਾਂ ਦੀ ਉਮਰ 58 ਸਾਲ ਸੀ ਅਤੇ ਨਾਮ ਜੱਗ ਦੱਤ ਸੀ ਉਹਨਾਂ ਨੂੰ ਦੋ ਦਿਨ ਪਹਿਲਾਂ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਕਿਸੇ ਦੋ ਧਿਰੀ ਲੜਾਈ ਦੇ ਵਿੱਚ ਜਖਮੀ ਹਾਲਤ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਆਪਰੇਸ਼ਨ ਕੀਤਾ ਜਾਣਾ ਸੀ। ਪਰ ਪਰਿਵਾਰ ਨੇ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਡਾਕਟਰਾਂ ਦੇ ਵੱਲੋਂ ਆਪਰੇਸ਼ਨ ਦੇ ਵਿੱਚ ਵੱਡੇ ਪੱਧਰ ਦੀ ਅਣਗਹਿਲੀ ਵਰਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਪਿਤਾ ਜਗ ਦੱਤ ਦੀ ਮੌਤ ਹੋ ਗਈ। ਪਰਿਵਾਰ ਨੇ ਜਬਰਦਸਤ ਹੰਗਾਮਾ ਕਰਦਿਆਂ ਹਸਪਤਾਲ ਪ੍ਰਸ਼ਾਸਨ ਦੇ ਉੱਪਰ ਇਲਜ਼ਾਮ ਲਗਾਏ ਕਿ ਆਪਰੇਸ਼ਨ ਦੌਰਾਨ ਉੱਥੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ ਜਿਸ ਦੇ ਕਾਰਨ ਅਣਗਹਿਲੀ ਵਰਤੀ ਗਈ ਅਤੇ ਉਨਾਂ ਦੇ ਪਿਤਾ ਦੀ ਮੌਤ ਹੋ ਗਈ।
ਮਾਮਲੇ ਨੂੰ ਸ਼ਾਂਤ ਕਰਨ ਦੇ ਲਈ ਸੰਗਰੂਰ ਦੇ ਡੀਐਸਪੀ ਸੰਜੀਵ ਸਿੰਘਲਾ ਮੌਕੇ ਦੇ ਉੱਪਰ ਪਹੁੰਚੇ ਜਿਨ੍ਹਾਂ ਨੇ ਪਰਿਵਾਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਣਗੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਜਦੋਂ ਸੰਗਰੂਰ ਸਰਕਾਰੀ ਹਸਪਤਾਲ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਦੇ ਉੱਪਰ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ ਇਸ ਮਾਮਲੇ ਦੀ ਸੱਚਾਈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ ਕਿ ਕਿਸ ਦੀ ਅਣਗਹਿਲੀ ਕਾਰਨ ਮਰੀਜ਼ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਅਕਸਰ ਡਾਕਟਰਾਂ ‘ਤੇ ਅਣਗਹਿਲੀ ਵਰਤਣ ਦੇ ਇਲਜ਼ਾਮ ਲਾਉਂਦੇ ਰਹਿੰਦੇ ਹਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :