ਸਬੰਧਤ ਖ਼ਬਰਾਂ
ਰਾਤਾਂ ਨੂੰ ਲੁੱਟਾਂ ਖੋਹਾਂ ਹੁੰਦੀਆਂ ਤਾਂ ਤੁਸੀਂ ਸੁਣੀਆਂ ਹੀ ਹੋਣਗੀਆਂ ਪਰ ਸੰਗਰੂਰ ਦੇ ਵਿੱਚ ਹੁਣ ਦਿਨ ਦਿਹਾੜੇ ਲੁਟੇਰੇ ਸੜਕਾਂ ਦੇ ਉੱਪਰ ਆਪਣਾ ਸ਼ਿਕਾਰ ਲੱਭਦੇ ਫਿਰਦੇ ਹਨ। ਤੁਹਾਨੂੰ ਦੱਸ ਦਈਏ ਕਿ ਕੱਲ੍ਹ 25 ਅਗਸਤ ਦੁਪਹਿਰ 12 ਵਜੇ ਦੇ ਲਗਭਗ ਸੰਗਰੂਰ ਸ਼ਹਿਰ ਤੋਂ ਅੱਧਾ ਕਿਲੋਮੀਟਰ ਬਾਹਰ ਉਭਾਵਾਲ ਰੋਡ ਦੇ ਉੱਪਰ ਸ਼ਿਕਾਰ ਦੀ ਭਾਲ ਦੇ ਉੱਪਰ ਘੁੰਮ ਰਹੇ ਬੁਲਟ ਸਵਾਰ ਤਿੰਨ ਲੁਟੇਰਿਆਂ ਵੱਲੋਂ ਜਿਨਾਂ ਦੇ ਕੋਲ ਤੇਜ਼ਤਾਰ ਤਲਵਾਰ ਅਤੇ ਇੱਕ ਲੋਹੇ ਦਾ ਦਾਅ ਵੀ ਸੀ। ਉਹਨਾਂ ਦੇ ਵੱਲੋਂ ਨਜ਼ਦੀਕ ਕਿਸੇ ਫੈਕਟਰੀ ਵਿੱਚ ਕੰਮ ਕਰਨ ਵਾਲੇ ਨੌਜਵਾਨ ਜੋ ਕਿ ਪਲੈਟੀਨਾ ਮੋਟਰਸਾਈਕਲ ਦੇ ਉੱਪਰ ਆਪਣੇ ਫੈਕਟਰੀ ਵੱਲ ਹੀ ਜਾ ਰਿਹਾ ਸੀ। ਉਸ ਨੂੰ ਰੋਕ ਕੇ ਲੁਟੇਰਿਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ।
ਪੁਲਿਸ ਮੁਤਾਬਕ ਲੁਟੇਰਿਆਂ ਵੱਲੋਂ ਨੌਜਵਾਨ ਦਾ ਮੋਟਰਸਾਈਕਲ ਘੇਰ ਕੇ ਉਸ ਦੀ ਜੇਬ ਵਿੱਚ ਪਾਇਆ ਮੋਬਾਈਲ ਕੱਢ ਲਿਆ ਜਾਂਦਾ ਹੈ ਅਤੇ ਜਦੋਂ ਪੀੜਿਤ ਨੌਜਵਾਨ ਆਪਣਾ ਬਚਾ ਕਰਨ ਦੇ ਲਈ ਲੁਟੇਰਿਆਂ ਉੱਪਰ ਹਮਲਾ ਕਰਨ ਲੱਗਦਾ ਹੈ ਤਾਂ ਉਹਨਾਂ ਵਿੱਚੋਂ ਇੱਕ ਲੁਟੇਰੇ ਵੱਲੋਂ ਪੀੜਤ ਦੇ ਮੱਥੇ ਦੇ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਜਾਂਦਾ ਹੈ ਅਤੇ ਹਥਿਆਰਾਂ ਦੇ ਦਮ ਦੇ ਉੱਪਰ ਜਦੋਂ ਲੁਟੇਰੇ ਭੱਜਣ ਦੀ ਕੋਸ਼ਿਸ਼ ਕਰਦੇ ਹਨ। ਮੌਕੇ ਦੇ ਉੱਪਰ ਇਕੱਠੀ ਹੋਈ ਭੀੜ ਦੇ ਵੱਲੋਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਅਤੇ ਉਹਨਾਂ ਦਾ ਉੱਥੇ ਵਧੀਆ ਕੁਟਾਪਾ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਇਕੱਠੀ ਹੋਈ ਭੀੜ ਦੇ ਵੱਲੋਂ ਲੁਟੇਰਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।
ਸੰਗਰੂਰ ਦੇ ਥਾਣਾ ਸਿਟੀ ਵਨ ਦੇ ਐਸਐਚਓ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਮੁਤਾਬਿਕ ਸਾਡੇ ਵੱਲੋਂ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਫਿਲਹਾਲ ਇੱਕ ਅਜੇ ਫਰਾਰ ਹੈ ਅਤੇ ਲੁੱਟ ਖੋਹ ਗਾਲੇ ਗਲੋਚ ਤੇਜ਼ਧਾਰ ਹਥਿਆਰ ਵਰਤਣ ਦੇ ਇਲਜ਼ਾਮਾਂ ਤਹਿਤ ਦੋਸ਼ੀਆਂ ਦੇ ਉੱਪਰ ਮਾਮਲਾ ਦਰਜ ਕਰਕੇ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :