Explore

Search

October 7, 2024 12:38 am

ਲੇਟੈਸਟ ਨਿਊਜ਼

ਹਾਲੇ 10 ਦਿਨ ਹੋਏ ਸੀ ਵਿਆਹ ਨੂੰ, ਅੱਜ ਨੌਜਵਾਨ ਦੀ ਹੋਈ ਮੌਤ, ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਦੁੱਖ

10 days before married boy sudden death: ਸੰਗਰੂਰ ‘ਚ ਰਹਿਣ ਵਾਲਾ ਇੱਕ 30 ਸਾਲਾ ਨੌਜਵਾਨ, ਜਿਸ ਦੀ ਦੇਰ ਰਾਤ ਅਚਾਨਕ ਮੌਤ ਹੋ ਜਾਂਦੀ ਹੈ। ਪਰਿਵਾਰਿਕ ਮੈਂਬਰ ਅੱਜ ਵੱਡੀ ਗਿਣਤੀ ਦੇ ਵਿੱਚ ਥਾਣਾ ਸਿਟੀ ਸੰਗਰੂਰ ਵਿਖੇ ਪਹੁੰਚ ਜਾਂਦੇ ਹਨ ਅਤੇ ਜੰਮ ਕੇ ਹੰਗਾਮਾ ਕੀਤਾ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡਾ ਬੇਟਾ ਜਿਸ ਦੀ ਉਮਰ 30 ਕੁ ਸਾਲ ਸੀ, ਜਿਸ ਦਾ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਦਿੱਲੀ ਮੈਡੀਕਲ ਹਸਪਤਾਲ ਸੰਗਰੂਰ ਵਿਖੇ ਆਪਣੇ ਪੱਥਰੀ ਦਾ ਇਲਾਜ ਕਰਾਉਣ ਦੇ ਲਈ ਕੱਲ ਗਿਆ, ਜਿੱਥੇ ਉਸ ਨੂੰ ਡਾਕਟਰ ਨੇ ਸਲਾਹ ਦਿੱਤੀ ਕਿ ਤੁਹਾਡਾ ਆਪਰੇਸ਼ਨ ਕਰਨਾ ਪਵੇਗਾ।

ਇਸ਼ਤਿਹਾਰਬਾਜ਼ੀ

ਘਰ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਜਿਉਂ ਹੀ ਪੀੜਤ ਵਿਅਕਤੀ ਨੂੰ ਡਾਕਟਰ ਆਪਰੇਸ਼ਨ ਥੀਏਟਰ ‘ਚ ਲੈ ਕੇ ਗਏ ਤਾਂ ਦੋ ਮਿੰਟ ਬਾਅਦ ਹੀ ਡਾਕਟਰ ਬਾਹਰ ਆ ਗਏ ਤੇ ਪਰਿਵਾਰ ਨੂੰ ਕਿਹਾ ਕਿ ਤੁਹਾਡੇ ਲੜਕੇ ਦੀ ਹਾਲਤ ਗੰਭੀਰ ਹੈ। ਇਸ ਨੂੰ ਪਟਿਆਲਾ ਦੇ ਇੱਕ ਹਸਪਤਾਲ ਵਿਖੇ ਲੈ ਜਾਓ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਬਹੁਤ ਹੀ ਤੇਜ਼ੀ ਦੇ ਨਾਲ ਆਪਣੇ ਬੇਟੇ ਨੂੰ ਅਮਰ ਹਸਪਤਾਲ ਪਟਿਆਲਾ ਵਿਖੇ ਲੈ ਗਏ ਜਦੋਂ ਡਾਕਟਰਾਂ ਨੇ ਦੇਖਿਆ ਤਾਂ ਡਾਕਟਰਾਂ ਨੇ ਸਾਨੂੰ ਕਿਹਾ ਕਿ ਤੁਹਾਡਾ ਬੇਟਾ ਨੀਲਾ ਹੋਇਆ ਪਿਆ ਤੇ ਇਸ ਦੀ ਮੌਤ ਦੋ ਘੰਟੇ ਪਹਿਲਾਂ ਹੋ ਚੁੱਕੀ ਹੈ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: 250 ਸਾਲ ਪੁਰਾਣੇ ਬੋਹੜ ਨੂੰ ਬਚਾਉਣ ਦੀ ਲੜਾਈ, ਸੁਣੋ ਕਿਉਂ ਵੱਢਣਾ ਚਾਹੁੰਦੇ ਇਹ ਦਰਖ਼ਤ?

ਉਹਨਾਂ ਨੇ ਕਿਹਾ ਕਿ ਡਾਕਟਰ ਦੀ ਅਣਗਹਿਲੀ ਹੈ ਉਸਨੇ ਬੇਹੋਸ਼ੀ ਵਾਲਾ ਟੀਕਾ ਵੱਧ ਮਾਤਰਾ ਵਿੱਚ ਲਗਾ ਦਿੱਤਾ ਅਤੇ ਹੁਣ ਪਰਿਵਾਰ ਮੈਂਬਰ ਇਨਸਾਫ਼ ਦੀ ਮੰਗ ਕਰ ਰਿਹਾ। ਉਥੇ ਹੀ ਸਮਾਜ ਸੇਵੀਆਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਜਿਹੇ ਹਾਦਸੇ ਹਰ ਰੋਜ਼ ਦੇਖਣ ਨੂੰ ਮਿਲਦੇ ਨੇ ਪਰ ਕਿਸੇ ਵੀ ਡਾਕਟਰ ਦੇ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਕਿਸੇ ਕੁਝ ਅਧਿਕਾਰੀ ਤੋਂ ਇਸਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਡਾਕਟਰ ਦੇ ਖਿਲਾਫ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ।

1 ਸਤੰਬਰ ਤੋਂ ਬਦਲ ਰਹੇ ਹਨ ਇਹ ਨਿਯਮ, ਜੇਬ ‘ਤੇ ਪਵੇਗਾ ਅਸਰ!


1 ਸਤੰਬਰ ਤੋਂ ਬਦਲ ਰਹੇ ਹਨ ਇਹ ਨਿਯਮ, ਜੇਬ ‘ਤੇ ਪਵੇਗਾ ਅਸਰ!

ਇਸ਼ਤਿਹਾਰਬਾਜ਼ੀ

ਜਦੋਂ ਥਾਣਾ ਸਿਟੀ ਸੰਗਰੂਰ ਦੇ ਐਸਐਚ ਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦਿੱਲੀ ਮਲਟੀ ਸਪੈਸ਼ਲਿਸਟ ਹਸਪਤਾਲ ਸੰਗਰੂਰ ਵਿਖੇ ਤਜਿੰਦਰ ਬਾਂਸਲ ਨਾਂ ਦਾ ਇੱਕ ਵਿਅਕਤੀ ਦਾਖਲ ਹੁੰਦਾ । ਜਿਸਦੀ ਮੌਤ ਹੋ ਜਾਂਦੀ ਹੈ ਅਤੇ ਪਰਿਵਾਰਿਕ ਮੈਂਬਰ ਡਾਕਟਰ ਉਪਰ ਇਲਜ਼ਾਮ ਲਗਾ ਰਿਹਾ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਕੀਤੀ ਜਾਵੇਗੀ।

ਇਸ਼ਤਿਹਾਰਬਾਜ਼ੀ

Source link

Leave a Comment

ਇਸ਼ਤਿਹਾਰ
ਲਾਈਵ ਕ੍ਰਿਕਟ
Infoverse Academy