Flower cultivation: ਅੱਜ ਦੇ ਸਮੇਂ ਵਿੱਚ ਖੇਤੀ ਨੂੰ ਕਿਸਾਨ ਘਾਟੇ ਦਾ ਧੰਦਾ ਦੱਸ ਰਹੇ ਹਨ। ਨੌਜਵਾਨ ਆਪਣੀਆਂ ਜਮੀਨਾਂ ਵੇਚ ਕੇ ਰੋਜ਼ਗਾਰ ਦੀ ਭਾਲ ਦੇ ਵਿੱਚ ਵਿਦੇਸ਼ਾਂ ਵੱਲ ਜਾ ਰਹੇ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਜਲਦ ਹੀ ਕਣਕ ਅਤੇ ਝੋਨੇ ਦੀ ਖੇਤੀ ਤੋਂ ਇਲਾਵਾ ਹੋਰ ਫ਼ਸਲਾਂ ਦਾ ਵੱਡੇ ਤੌਰ ‘ਤੇ ਵਿਕਲਪ ਕਿਸਾਨਾਂ ਨੂੰ ਨਹੀਂ ਦਿੱਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਵਿੱਚ ਖੇਤੀ ਹੋਰ ਘਾਟੇ ਦਾ ਸੌਦਾ ਬਣ ਜਾਵੇਗੀ।
ਪਰ ਅੱਜ ਤੁਹਾਨੂੰ ਜਾਣਕਾਰੀ ਦਿੰਦੇ ਹਾਂ, ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਦੇ ਪਿੰਡ ਪੇਦਨੀ ਕਲਾਂ ਦੀ। ਜਿੱਥੇ ਦਾ ਨੌਜਵਾਨ ਕਿਸਾਨ ਸੁਖਦੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਕਣਕ ਅਤੇ ਝੋਨੇ ਦੀ ਖੇਤੀ ਛੱਡ ਕੇ ਗੇਂਦੇ ਦੇ ਫੁੱਲਾਂ ਦੀ ਖੇਤੀ ਕਰ ਰਿਹਾ ਹੈ ।
ਸੁਖਦੀਪ ਸਿੰਘ ਚਾਰ ਏਕੜ ਜ਼ਮੀਨ ਵਿੱਚ ਪੂਰਾ ਸਾਲ ਮੌਸਮ ਦੇ ਹਿਸਾਬ ਨਾਲ ਗੇਂਦੇ ਦੇ ਫੁੱਲਾਂ ਦੀ ਅਲੱਗ-ਅਲੱਗ ਕਿਸਮਾਂ ਦੀ ਖੇਤੀ ਕਰਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਖੇਤੀ ਦੇ ਵਿੱਚ ਆਪਣੇ ਹੀ ਪਿੰਡ ਦੀਆਂ ਕਈ ਔਰਤਾਂ ਨੂੰ ਰੋਜ਼ਗਾਰ ਵੀ ਦੇ ਰਿਹਾ ਹੈ।
ਸੁਖਦੀਪ ਸਿੰਘ ਨੇ ਦੱਸਿਆ ਕਿ ਕਣਕ ਅਤੇ ਝੋਨੇ ਦੀ ਫਸਲ ਦੇ ਵਿੱਚ ਛੋਟਾ ਕਿਸਾਨ ਜਿਆਦਾ ਕਮਾਈ ਨਹੀਂ ਕਰ ਪਾਉਂਦਾ ਅਤੇ ਹੁਣ ਦੇ ਸਮੇਂ ਦੇ ਵਿੱਚ ਜ਼ਮੀਨੀ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਫੁੱਲਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ। ਮੈਂ ਚਾਰ ਏਕੜ ਜਮੀਨ ਦੇ ਵਿੱਚ ਗੇਂਦੇ ਦੇ ਫੁੱਲਾਂ ਦੀ ਖੇਤੀ ਕਰਦਾ ਹਾਂ ਮੌਸਮ ਦੇ ਹਿਸਾਬ ਦੇ ਨਾਲ ਅਲੱਗ ਅਲੱਗ ਕਿਸਮਾਂ ਹੁੰਦੀਆਂ ਹਨ ਅਤੇ ਸਭ ਤੋਂ ਵੱਡੀ ਗੱਲ ਪੂਰਾ ਸਾਲ ਇਹ ਫੁੱਲਾਂ ਦੇ ਵਿਕਰੀ ਹੁੰਦੀ ਰਹਿੰਦੀ ਹੈ। ਸੁਖਦੀਪ ਸਿੰਘ ਨੇ ਦੱਸਿਆ ਕਿ ਸਾਡੇ ਨਜ਼ਦੀਕੀ ਸ਼ਹਿਰ ਧੂਰੀ ਬਰਨਾਲਾ ਸੰਗਰੂਰ ਅਤੇ ਲੁਧਿਆਣਾ ਤੱਕ ਮੇਰੇ ਫੁੱਲਾਂ ਦੀ ਵਿਕਰੀ ਹੁੰਦੀ ਹੈ। ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਫੁੱਲਾਂ ਦਾ ਰੇਟ ਵਧ ਜਾਂਦਾ ਹੈ ਅਤੇ 120 ਰੁਪਏ ਕਿਲੋ ਤੱਕ ਹੋ ਜਾਂਦਾ ਹੈ। ਜਿਸ ਦੇ ਨਾਲ ਵਧੀਆ ਕਮਾਈ ਹੋ ਜਾਂਦੀ ਹੈ।
ਉਹਨਾਂ ਦੱਸਿਆ ਕਿ ਫੁੱਲਾਂ ਦੀ ਖੇਤੀ ਦੇ ਵਿੱਚ ਮਿਹਨਤ ਹੈ ਪਰ ਰੋਜ਼ਾਨਾ ਕਿਸਾਨ ਦੀ ਕਮਾਈ ਹੁੰਦੀ ਹੈ। ਕਣਕ ਝੋਨੇ ਦੀ ਫਸਲ ਦੇ ਵਿੱਚ ਛੇ ਮਹੀਨੇ ਬਾਅਦ ਕਿਸਾਨ ਦੀ ਜੇਬ ਵਿੱਚ ਪੈਸੇ ਆਉਂਦੇ ਹਨ। ਫੁੱਲਾਂ ਦੀ ਖੇਤੀ ਵਿੱਚ ਰੋਜਾਨਾ ਫੁੱਲ ਵਿਕਦੇ ਹਨ। ਰੋਜ਼ਾਨਾ ਹੀ ਸਾਨੂੰ ਪੈਸੇ ਮਿਲਦੇ ਹਨ। ਜਿਸ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਹੋ ਜਾਂਦਾ ਹੈ।
ਉਹਨਾਂ ਦੱਸਿਆ ਕਿ ਮੇਰੇ ਖੇਤ ਦੇ ਵਿੱਚ ਮੇਰੇ ਹੀ ਪਿੰਡ ਪੇਧਨੀ ਕਲਾਂ ਦੀਆਂ ਕਾਫੀ ਔਰਤਾਂ ਫੁੱਲ ਤੋੜਨ ਦਾ ਕੰਮ ਕਰਦੀਆਂ ਹਨ। ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਪੰਜ ਸੱਤ ਔਰਤਾਂ ਕੰਮ ਕਰਦੀਆਂ ਹਨ ਜਦੋਂ ਕਿ ਹੁਣ ਆਫ ਸੀਜ਼ਨ ਦੇ ਵਿੱਚ ਦੋ- ਤਿੰਨ ਔਰਤਾਂ ਰੋਜ਼ਾਨਾ ਮੇਰੇ ਕੋਲ ਦਿਹਾੜੀ ਦੇ ਉੱਪਰ ਆਉਂਦੀਆਂ ਹਨ। ਜਿਨਾਂ ਨੂੰ ਮੈਂ ਹਰ ਰੋਜ਼ ਦੇ 350 ਰੁਪਏ ਅਤੇ ਰੋਟੀ ਚਾਹ ਪਾਣੀ ਇਥੇ ਹੀ ਦਿੰਦਾ ਹਾਂ।
ਉਹਨਾਂ ਦੱਸਿਆ ਕਿ ਅਗਰ ਛੋਟਾ ਕਿਸਾਨ ਆਪਣੇ ਖੇਤ ਵਿੱਚ ਫੁੱਲਾਂ ਦੀ ਖੇਤੀ ਕਰੇ ਤਾਂ ਉਹ ਵਧੀਆ ਕਮਾਈ ਕਰ ਸਕਦਾ ਹੈ। ਸਭ ਤੋਂ ਵੱਡਾ ਜ਼ਮੀਨ ਦਾ ਪਾਣੀ ਬਚਦਾ ਹੈ। ਕਿਉਂਕਿ ਫੁੱਲਾਂ ਦੀ ਖੇਤੀ ਦੇ ਵਿੱਚ ਝੋਨੇ ਦੇ ਨਾਲੋਂ ਦਸ ਗੁਣਾ ਘੱਟ ਪਾਣੀ ਦੀ ਖਪਤ ਹੁੰਦੀ ਹੈ। ਅਤੇ ਕਿਸਾਨ ਇਹ ਖੇਤੀ ਕਰਕੇ ਕਮਾਈ ਵੀ ਵਧੀਆ ਕਰ ਸਕਦਾ ਹੈ।
ਇਹ ਵੀ ਪੜ੍ਹੋ: ਕਾਰ ਨੇ ਬੱਚਿਆਂ ਨਾਲ ਭਰੇ ਆਟੋ ਨੂੰ ਮਾਰੀ ਜ਼ੋਰਦਾਰ ਟੱਕਰ, ਸਵਾਰ ਸਨ 11 ਦੇ ਕਰੀਬ ਸਕੂਲੀ ਬੱਚੇ
ਉੱਥੇ ਹੀ ਜਦੋਂ ਅਸੀਂ ਬਾਗਬਾਨੀ ਵਿਭਾਗ ਸੰਗਰੂਰ ਦੇ ਨਾਲ ਗੱਲਬਾਤ ਕੀਤੀ ਤਾਂ ਉੱਥੇ ਅਮਨਦੀਪ ਕੌਰ ਜੋ ਕਿ ਤਹਿਸੀਲ ਧੂਰੀ ਬਾਗਵਾਨੀ ਅਫਸਰ ਹਨ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਸੰਗਰੂਰ ਦੇ ਵਿੱਚ ਕਾਫੀ ਕਿਸਾਨ ਫੁੱਲਾਂ ਦੀ ਖੇਤੀ ਕਰਦੇ ਹਨ। ਅਲੱਗ ਅਲੱਗ ਮੌਸਮ ਦੇ ਵਿੱਚ ਅਲੱਗ ਅਲੱਗ ਕਿਸਮਾਂ ਦੀ ਖੇਤੀ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਕਿਸਾਨ ਸੁਖਦੀਪ ਸਿੰਘ ਕਾਫੀ ਸਮੇਂ ਤੋਂ ਫੁੱਲਾਂ ਦੀ ਖੇਤੀ ਕਰਦਾ ਹੈ।
ਜੇਕਰ ਪਿਤ੍ਰੂ ਪੱਖ ਵਿੱਚ ਇਹ 5 ਸੰਕੇਤ ਨਜ਼ਰ ਆਉਂਦੇ ਹਨ ਤਾਂ ਹੋ ਜਾਓ ਸਾਵਧਾਨ!
ਫੁੱਲਾਂ ਦੀ ਖੇਤੀ ਦੇ ਵਿੱਚ ਕਣਕ ਝੋਨੇ ਦੀ ਖੇਤੀ ਤੋਂ ਜਿਆਦਾ ਕਮਾਈ ਹੁੰਦੀ ਹੈ। ਉਹਨਾਂ ਦੱਸਿਆ ਕਿ ਵਿਭਾਗ ਦੇ ਵੱਲੋਂ ਜੋ ਕਿਸਾਨ ਸੀਡ ਫੁੱਲਾਂ ਦੀ ਖੇਤੀ ਕਰਦੇ ਹਨ ਉਹਨਾਂ ਨੂੰ ਪਰ ਹੈਕਟੇਅਰ 35000 ਰੁਪਏ ਦਿੱਤੇ ਜਾਂਦੇ ਹਨ ।ਜੌ ਕਿਸਾਨ ਲੂਜ਼ ਫੁੱਲਾਂ ਦੀ ਖੇਤੀ ਕਰਦੇ ਹਨ। ਉਹਨਾਂ ਨੂੰ 16000 ਰੁਪਏ ਪ੍ਰਤੀ ਹੈਕਟੇਅਰ ਮਦਦ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਜਰੂਰਤ ਦੇ ਹਿਸਾਬ ਦੇ ਨਾਲ ਜਿਸ ਵੀ ਮਸ਼ੀਨ ਦੀ ਜਰੂਰਤ ਹੁੰਦੀ ਹੈ। ਉਸ ਦੇ ਉੱਪਰ ਵੀ 40% ਸਬਸਿਡੀ ਕਿਸਾਨ ਨੂੰ ਦਿੱਤੀ ਜਾਂਦੀ ਹੈ।