ਸਬੰਧਤ ਖ਼ਬਰਾਂ
ਸੰਗਰੂਰ ਚ ਰਹਿਣ ਵਾਲਾ ਇੱਕ 30 ਸਾਲਾ ਨੌਜਵਾਨ ਜਿਸ ਦੀ ਦੇਰ ਰਾਤ ਅਚਾਨਕ ਮੌਤ ਹੋ ਜਾਂਦੀ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰ ਥਾਣਾ ਸਿਟੀ ਸੰਗਰੂਰ ਵਿਖੇ ਪਹੁੰਚ ਹੰਗਾਮਾ ਕੀਤਾ ਜਾਂਦਾ ਹੈ। ਪੀੜਤ ਪਰਿਵਾਰ ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡਾ ਬੇਟਾ ਜਿਸ ਦੀ ਉਮਰ 30 ਕੁ ਸਾਲ ਸੀ। ਉਸ ਨੌਜਵਾਨ ਦਾ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ:
ਕੁੜੀਆਂ ਕਰਦੀਆਂ ਸੀ ਗਲਤ ਕੰਮ… ਕੌਂਸਲਰ ਦੇ ਪਤੀ ਨੇ ਰੋਕਿਆ ਤਾਂ ਛਿੜਕਿਆ ਸਪਰੇਅ
ਸ਼ਹਿਰ ਦੇ ਦਿੱਲੀ ਮੈਡੀਕਲ ਹਸਪਤਾਲ ’ਚ ਉਸਨੂੰ ਪੱਥਰੀ ਦਾ ਇਲਾਜ ਕਰਾਉਣ ਲਈ ਦਾਖ਼ਲ ਕਰਵਾਇਆ ਗਿਆ। ਡਾਕਟਰ ਨੇ ਸਲਾਹ ਦਿੱਤੀ ਕਿ ਤੁਹਾਡਾ ਆਪਰੇਸ਼ਨ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਜਿਉਂ ਹੀ ਮਰੀਜ਼ ਨੂੰ ਆਪਰੇਸ਼ਨ ਥੀਏਟਰ ਚ ਲੈ ਕੇ ਗਏ ਤਾਂ ਦੋ ਮਿੰਟ ਬਾਅਦ ਹੀ ਡਾਕਟਰ ਬਾਹਰ ਆ ਗਏ। ਡਾਕਟਰਾਂ ਨੇ ਪਰਿਵਾਰ ਨੂੰ ਕਿਹਾ ਕਿ ਤੁਹਾਡੇ ਲੜਕੇ ਦੀ ਹਾਲਤ ਗੰਭੀਰ ਹੈ। ਇਸ ਨੂੰ ਪਟਿਆਲਾ ਦੇ ਅਮਨ ਹਸਪਤਾਲ ਵਿਖੇ ਲੈ ਜਾਓ।
1 ਸਤੰਬਰ ਤੋਂ ਬਦਲ ਰਹੇ ਹਨ ਇਹ ਨਿਯਮ, ਜੇਬ ‘ਤੇ ਪਵੇਗਾ ਅਸਰ!
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਜਲਦੀ ਨਾਲ ਆਪਣੇ ਬੇਟੇ ਨੂੰ ਅਮਰ ਹਸਪਤਾਲ ਪਟਿਆਲਾ ਵਿਖੇ ਲੈ ਗਏ। ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਤੁਹਾਡਾ ਬੇਟਾ ਨੀਲਾ ਹੋਇਆ ਪਿਆ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਹਸਪਤਾਲ ’ਤੇ ਇਲਾਜ ’ਚ ਲਾਪਰਵਾਹੀ ਦੇ ਇਲਜ਼ਾਮ ਲਗਾਏ, ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਓਵਰਡੋਜ਼ ਨਾਲ ਮੌਤ ਹੋਈ ਹੈ।
- First Published :